ਪਿਆਰੇ ਵਿਦਿਆਰਥੀਓ,
ਆਪ ਸਭ ਲਈ ਇਹ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਨਵਾਬ ਜੱਸਾ ਸਿੰਘ
ਆਹਲੂਵਾਲੀਆ ਸਰਕਾਰੀ ਕਾਲਜ,
ਕਪੂਰਥਲਾ ਵਰਗੀ ਵਿਰਾਸਤੀ ਮਹੱਤਵ ਵਾਲੀ ਸੰਸਥਾ ਨਾਲ ਜੁੜਣ ਦਾ ਸੁਭਾਗ
ਪ੍ਰਾਪਤ ਹੋਇਆ ਹੈ।
1856
ਵਿੱਚ ਸਥਾਪਤ ਹੋਈ ਇਸ ਸੰਸਥਾ ਦਾ ਸ਼ੁਮਾਰ ਭਾਰਤ ਦੀਆਂ ਪ੍ਰਾਚੀਨ
ਵਿਦਿਅਕ ਸੰਸਥਾਵਾਂ ਵਿੱਚ ਹੁੰਦਾ ਹੈ।ਆਪਣੇ ਆਰੰਭ ਤੋਂ ਆਧੁਨਿਕ ਦੌਰ
ਤੱਕ ਸਿੱਖਿਆ ਦੇ ਖੇਤਰ ਵਿੱਚ ਇਸ ਸੰਸਥਾ ਦਾ ਇੱਕ ਨਵੇਕਲਾ ਮੁਕਾਮ
ਰਿਹਾ ਹੈ।ਕਾਲਜ ਤੋਂ ਪੜ੍ਹ ਕੇ ਗਏ ਅਨੇਕਾਂ ਪੁਰਾਣੇ ਵਿਦਿਆਰਥੀਆਂ ਨੇ
ਜ਼ਿੰਦਗੀ ਦੇ ਹਰ ਖੇਤਰ ਵਿੱਚ ਸ਼ਾਨਦਾਰ ਮੱਲਾਂ ਮਾਰ ਕੇ ਕਾਲਜ ਦਾ ਨਾਮ
ਰੌਸ਼ਨ ਕੀਤਾ ਹੈ।
ਇਸ ਖੂਬਸੂਰਤ ਵਿਰਾਸਤ ਨੂੰ ਸੰਭਾਲਣ ਅਤੇ ਭਵਿੱਖ
ਵਿੱਚ ਅੱਗੇ ਲੈ ਕੇ ਜਾਣ ਲਈ ਕਾਲਜ ਦਾ ਉੱਚ-ਵਿੱਦਿਆ ਪ੍ਰਾਪਤ ਮਿਹਨਤੀ
ਸਟਾਫ ਪੂਰੀ ਤਨਦੇਹੀ ਨਾਲ ਲੱਗਿਆ ਹੋਇਆ ਹੈ। ਇਸ ਕਾਲਜ ਵਿਚ ਵਰਤਮਾਨ
ਸਮੇਂ ਵਿੱਚ ਬੀ.ਏ.,
ਬੀ.ਕਾਮ.,
ਬੀ.ਐੱਸ.ਸੀ.(ਮੈਡੀਕਲ ਅਤੇ ਨਾਨ-ਮੈਡੀਕਲ) ਬੀ.ਐੱਸ.ਸੀ.(ਅਰਥ ਸ਼ਾਸਤਰ),
ਬੀ.ਐੱਸ.ਸੀ.(ਕੰਪਿਊਟਰ ਸਾਇੰਸ),
ਪੀ.ਜੀ.ਡੀ.ਸੀ.ਏ.,
ਐੱਮ.ਏ.(ਅੰਗਰੇਜੀ),
ਐੱਮ.ਏ.(ਅਰਥ ਸ਼ਾਸਤਰ) ਅਤੇ ਐੱਮ.ਕਾਮ. ਦੇ ਕੋਰਸ ਚੱਲ ਰਹੇ ਹਨ ਅਤੇ
ਭਵਿੱਖ ਵਿੱਚ ਹੋਰ ਕੋਰਸ ਸ਼ੁਰੂ ਕਰਨ ਦੀ ਵੀ ਤਜ਼ਵੀਜ ਹੈ।ਵਿਦਿਆਰਥੀਆਂ
ਨੂੰ ਬਿਹਤਰ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਨੋਰਥ ਨਾਲ ਕਾਲਜ ਦੀ
ਬਿਲਡਿੰਗ ਅਤੇ ਇਨਫਰਾਸਟਰਕਚਰ ਵਿੱਚ ਪਿਛਲੇ ਸਮੇਂ ਦੌਰਾਨ ਪੰਜਾਬ
ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਨਾਲ ਕਾਫੀ ਵਾਧਾ ਕੀਤਾ
ਗਿਆ ਹੈ।ਕਾਲਜ ਵਿੱਚ ਸਿੱਖਿਆ ਨੂੰ ਹੋਰ ਉੱਚ ਮਿਆਰੀ ਬਣਾਉਣ ਲਈ ਸਮਾਰਟ
ਕਲਾਸ ਰੂਮਜ਼ ਅਤੇ ਕੰਪਿਊਰਾਈਜ਼ਡ ਲਾਇਬਰੇਰੀ ਤੋਂ ਇਲਾਵਾ ਪੂਰੇ ਕੈਂਪਸ
ਵਿੱਚ ਵਾਈ-ਫਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕਾਲਜ
ਪੜ੍ਹਾਈ ਦੇ ਖੇਤਰ ਵਿੱਚ ਉੱਚੀਆਂ ਸਿੱਖਰਾਂ ਛੁਹਣ ਦੇ ਨਾਲ-ਨਾਲ
ਸੱਭਿਆਚਾਰਕ,
ਸਾਹਿਤਕ,
ਖੇਡਾਂ,
ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਜਿਹੀਆਂ ਸਹਾਇਕ ਸਰਗਰਮੀਆਂ ਵਿੱਚ
ਵੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।ਯੂਨੀਵਰਸਿਟੀ
ਪ੍ਰੀਖਿਆਵਾਂ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਬਹੁਤ
ਸਾਰੇ ਵਿਦਿਆਰਥੀ ਮੈਰਿਟ ਪੁਜੀਸ਼ਨਾਂ ਤੇ ਆਏ ਹਨ। ਖੇਡਾਂ ਦੇ ਖੇਤਰ
ਵਿੱਚ ਵਿਦਿਆਰਥੀਆਂ ਨੇ ਆਲ ਇੰਡੀਆ,
ਅੰਤਰ ਵਰਸਿਟੀ ਪੱਧਰ ਤੇ ਪ੍ਰਾਪਤੀਆਂ ਕੀਤੀਆਂ ਹਨ।
ਮੈਂ ਤੁਹਾਨੂੰ ਇਹ ਦੱਸਣਾ ਅਹਿਮ ਸਮਝਦਾ ਹਾਂ ਕਿ ਤੁਹਾਡੇ ਤੋਂ ਇਸ
ਕਾਲਜ ਦੀ ਸਭ ਤੋਂ ਵੱਡੀ ਮੰਗ ਅਨੁਸ਼ਾਸਨ ਵਿੱਚ ਰਹਿ ਕੇ ਗਿਆਨ ਪ੍ਰਾਪਤੀ
ਦੀ ਹੈ।
ਅੰਤ ਵਿੱਚ ਮੈਂ ਆਪ ਸਭ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।
ਸ਼ੁੱਭ ਇੱਛਾਵਾਂ ਅਤੇ ਆਸ਼ੀਰਵਾਦ ਸਹਿਤ।
ਡਾ.
ਜਤਿੰਦਰ ਪਾਲ ਸਿੰਘ
ਪ੍ਰਿੰਸੀਪਲ
|